ਸੰਯੁਕਤ ਰਾਸ਼ਟਰ/ਜਿਨੇਵਾ, 27 ਮਈ
ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਮੁਤਾਬਕ ਭਾਰਤ ਵਿੱਚ ਕਰੋਨਾਵਾਇਰਸ ਦਾ ਪਹਿਲੀ ਵਾਰ ਮਿਲਿਆ ਬੀ.1.617 ਰੂਪ ਹੁਣ ਤੱਕ 53 ਮੁਲਕਾਂ ਵਿੱਚੋਂ ਮਿਲ ਚੁੱਕਾ ਹੈ। ਆਲਮੀ ਸੰਸਥਾ ਨੇ ਕਿਹਾ ਕਿ ਪਿਛਲੇ 7 ਦਿਨਾਂ ਵਿੱਚ ਭਾਰਤ ਵਿੱਚ ਕੋਵਿਡ-19 ਦੇ ਨਵੇਂ ਕੇਸਾਂ ਵਿੱਚ 23 ਫੀਸਦ ਨਿਘਾਰ ਆਇਆ ਹੈ, ਪਰ ਅਜੇ ਵੀ ਇਹ ਵਿਸ਼ਵ ਵਿੱਚ ਸਭ ਤੋਂ ਵਧ ਹੈ। ਡਬਲਿਊਐੱਚਓ ਨੇ ਕੋਵਿਡ-19 ਬਾਰੇ ਆਪਣੀ ਹਫ਼ਤਾਵਾਰੀ ਅਪਡੇਟ ਵਿੱਚ ਇਹ ਦਾਅਵਾ ਕੀਤਾ ਹੈ। -ਪੀਟੀਆਈ