ਪੱਤਰ ਪ੍ਰੇਰਕ
ਬ੍ਰਿਸਬਨ, 29 ਜੂਨ
ਸਿਡਨੀ ’ਚ ਹੋਏ ਸਮਾਗਮ ਦੌਰਾਨ ਬ੍ਰਿਸਬਨ ਦੇ ਸਮਾਜ ਸੇਵੀ ਡਾ. ਬਰਨਾਰਡ ਮਲਿਕ ਦਾ ‘ਆਰਡਰ ਆਫ ਦਿ ਨਾਈਟਸ ਆਫ ਰਿਜ਼ਲ’ (ਨਾਈਟਹੁੱਡ ਐਵਾਰਡ) ਨਾਲ ਸਨਮਾਨ ਕੀਤਾ ਗਿਆ। ਇਹ ਐਵਾਰਡ ਸਪੇਨ ਦੇ ਰਾਜਾ ਜੁਆਮ ਕਾਰਲੋਸ, ਫਿਲਪੀਨਜ਼ ਦੇ ਰਾਸ਼ਟਰਪਤੀ ਤੇ ਕੁੱਝ ਹੋਰ ਪ੍ਰਸਿੱਧ ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਸਮਾਜ ਲਈ ਕੀਤੇ ਗਏ ਕਾਰਜਾਂ ਲਈ ਦਿੱਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਡਾ. ਮਲਿਕ ਸਿੱਖਿਆ ਸ਼ਾਸਤਰੀ ਤੇ ਡਿਪਲੋਮੈਟ ਵੀ ਹਨ।