ਕੈਨਬਰਾ: ਟੀਕਾਕਰਨ ਬਾਰੇ ਆਸਟਰੇਲੀਆ ਦੀ ਮਾਹਿਰਾਂ ਦੀ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਕਰੋਨਾਵਾਇਰਸ ਬੂਸਟਰ ਵੈਕਸੀਨ ਦੀ ਉਡੀਕ ਦਾ ਸਮਾਂ ਘਟਾਉਣ ਦੀ ਸਿਫ਼ਾਰਿਸ਼ ਕਰ ਦਿੱਤੀ ਹੈ। ਆਸਟਰੇਲੀਆ ਦੇ ਤਕਨੀਕੀ ਐਡਵਾਈਜ਼ਰੀ ਗਰੁੱਪ ਨੇ ਕਿਹਾ ਕਿ ਦੂਜੀ ਡੋਜ਼ ਤੇ ਬੂਸਟਰ ਸ਼ਾਟ ਵਿਚਾਲੇ ਸਮਾਂ ਘਟਾ ਕੇ ਛੇ ਤੋਂ ਪੰਜ ਮਹੀਨੇ ਕਰ ਦਿੱਤਾ ਗਿਆ ਹੈ ਜੋ ਕਿ ਬਾਲਗਾਂ ਦੇ ਲਾਈ ਜਾ ਰਹੀ ਹੈ। ਹੁਣ ਆਸਟਰੇਲੀਆ ਦੇ 15 ਲੱਖ ਤੋਂ ਵੱਧ ਨਾਗਰਿਕ ਬੂਸਟਰ ਸ਼ਾਟ ਲੈਣ ਲਈ ਯੋਗ ਹੋਣਗੇ। ਕਮੇਟੀ ਨੇ ਨਾਲ ਹੀ ਪੁਸ਼ਟੀ ਕੀਤੀ ਕਿ ਬੂਸਟਰ ਸ਼ਾਟ ਲਈ ਮੌਡਰਨਾ ਦੇ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਦੇ ਸਕੱਤਰ ਬ੍ਰੈਂਡਨ ਮਰਫੀ ਨੇ ਕਿਹਾ ਕਿ ਓਮੀਕ੍ਰੋਨ ਸਰੂਪ ਨੇ ਬੂਸਟਰ ਡੋਜ਼ ਦੀ ਅਹਿਮੀਅਤ ਹੋਰ ਵਧਾ ਦਿੱਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਢਲਾ ਟੀਕਾਕਰਨ ਹੋ ਚੁੱਕਾ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। -ਏ.ਪੀ.