ਗੁਰਚਰਨ ਸਿੰਘ ਕਾਹਲੋਂ
ਸਿਡਨੀ, 7 ਜੁਲਾਈ
ਇੱਥੇ ਭਾਰਤੀ ਵਸੋਂ ਵਾਲੇ ਇਲਾਕੇ ਵਿੱਚ ਪੁਲੀਸ ਨੇ ਕਾਰਾਂ ਚੋਰੀ ਕਰਨ ਤੇ ਧੋਖਾਧੜੀ ਕਰਨ ਵਾਲੇ ਗਰੋਹ ਨੂੰ ਫੜਿਆ ਹੈ। ਗਰੋਹ ਵਿੱਚ ਮੁੱਢਲੇ ਤੌਰ ’ਤੇ ਦੋ ਪੰਜਾਬੀਆਂ ਸਣੇ ਚਾਰ ਭਾਰਤੀ ਪਿਛੋਕੜ ਵਾਲੇ ਵਿਅਕਤੀ ਸ਼ਾਮਲ ਹਨ ਅਤੇ ਬਾਅਦ ਵਿੱਚ ਹੋਰ ਪਾੜ੍ਹੇ ਸ਼ਾਮਲ ਹੁੰਦੇ ਗਏ। ਪੁਲੀਸ ਸਤੰਬਰ 2020 ਤੋਂ ਗਰੋਹ ਦਾ ਪਿੱਛਾ ਕਰ ਰਹੀ ਸੀ। ਮੁਲਜ਼ਮਾਂ ਵਿੱਚ ਗੁਰਦਿੱਤਾ ਸਿੰਘ, ਐਡਵਰਡ ਜ਼ਿੰਕ, ਸੰਦੀਪ ਸਿੰਘ ਤੇ ਅਹਿਮਦ ਅੱਬਾਸ ਸ਼ਾਮਲ ਹਨ। ਇਹ ਸਾਰੇ ਸਟੱਡੀ ਵੀਜ਼ਾ ’ਤੇ ਆਸਟਰੇਲੀਆ ਆਏ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ’ਤੇ ਜੱਜ ਨੇ ਮੁੱਖ ਦੋਸ਼ੀ ਸੰਨੀ ਨੂੰ ਦੋ ਸਾਲ ਦੀ ਸਜ਼ਾ ਦਿੱਤੀ ਹੈ। ਸਜ਼ਾ ਕੱਟਣ ਮਗਰੋਂ ਦੋਸ਼ੀਆਂ ਨੂੰ ਦੇਸ਼ ਨਿਕਾਲਾ ਦੇਣਾ ਤੈਅ ਕੀਤਾ ਗਿਆ ਹੈ।