ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧ ਸਭਾ ਦੇ ਸਪੀਕਰ ਨੈਨਸੀ ਪੇਲੋਸੀ ਦੇ ਸਾਂ ਫਰਾਂਸਿਸਕ ਸਥਿਤ ਘਰ ਵਿੱਚ ਸ਼ੁੱਕਰਕਵਾਰ ਸਵੇਰੇ ਦਾਖ਼ਲ ਹੋਏ ਹਮਲਾਵਰਾਂ ਨੇ ਉਸ ਦੇ ਪਤੀ ਪੌਲ ਦੀ ਕੁੱਟਮਾਰ ਕੀਤੀ।
ਪੇਲੋਸੀ ਦੇ ਬੁਲਾਰੇ ਡਰੀਵ ਹੈਮਿਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੌਲ ਅਜੇ ਹਸਪਤਾਲ ਦਾਖ਼ਲ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਹੈਮਿਲ ਨੇ ਦੱਸਿਆ ਕਿ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਤੋਂ ਹਮਲਾ ਕਰਨ ਦੇ ਮਕਸਦ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕਾਂ ਸਣੇ ਮੈਡੀਕਲ ਕਰਮੀਆਂ ਦੇ ਧੰਨਵਾਦੀ ਹਨ। -ਏਪੀ