ਯੇਰੂਸ਼ਲਮ, 6 ਮਈ
ਸੁਤੰਤਰਤਾ ਦਿਵਸ ਮੌਕੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਨੇੜੇ ਇਲਾਦ ਸ਼ਹਿਰ ’ਚ ਵੀਰਵਾਰ ਰਾਤ ਨੂੰ ਦੋ ਫਲਸਤੀਨੀ ਹਮਲਾਵਰਾਂ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਕਾਰਨ ਘੱਟ ਤੋਂ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਦੋਵੇਂ ਹਮਲਾਵਰ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।