ਸਾਂ ਫਰਾਂਸਿਸਕੋ: ਕੈਲੀਫੋਰਨੀਆ ਵਿਚ ਕਰੀਬ 14 ਹਿੰਦੂ ਔਰਤਾਂ ’ਤੇ ਇਕ ਵਿਅਕਤੀ ਨੇ ਹਮਲਾ ਕਰ ਕੇ ਉਨ੍ਹਾਂ ਵੱਲੋਂ ਪਾਏ ਗਹਿਣੇ ਖੋਹਣ ਦੀ ਕੋਸ਼ਿਸ਼ ਕੀਤੀ। ਔਰਤਾਂ ਦੇ ਸੱਟਾਂ ਵੀ ਲੱਗੀਆਂ ਹਨ। ਸਾਂਟਾ ਕਲਾਰਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਮੁਤਾਬਕ ਮੁਲਜ਼ਮ ਦੀ ਸ਼ਨਾਖ਼ਤ ਲਾਥਨ ਜੌਹਨਸਨ ਵਜੋਂ ਹੋਈ ਹੈ ਜਿਸ ਨੰੂ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ