ਕੋਲੰਬੋ, 8 ਸਤੰਬਰ
ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਾਸਿੰਘੇ ਨੇ ਅੱਜ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 37 ਨਵੇਂ ਹੋਰ ਮੰਤਰੀਆਂ ਦੀ ਨਿਯੁਕਤੀ ਕੀਤੀ ਹੈ, ਜਿਨ੍ਹਾਂ ਵਿੱਚ ਮੁਲਕ ਦੇ ਸਾਬਕਾ ਰਾਸ਼ਟਰਪਤੀਆਂ ਗੋਟਾਬਾਯਾ ਤੇ ਮਹਿੰਦਾ ਰਾਜਪਕਸੇ ਦਾ ਭਤੀਜਾ ਵੀ ਸ਼ਾਮਲ ਹੈ। ਅੱਜ ਨਿਯੁਕਤ ਗਏ ਨਵੇਂ ਮੰਤਰੀਆਂ ’ਚੋਂ ਜ਼ਿਆਦਾਤਰ ਸੱਤਾਧਾਰੀ ਐੱਸਐੱਲਪੀਪੀ ਪਾਰਟੀ ਨਾਲ ਸਬੰਧਤ ਹਨ। ਰਾਸ਼ਟਰਪਤੀ ਦੀ ਮੀਡੀਆ ਡਿਵੀਜ਼ਨ ਨੇ ਦੱਸਿਆ ਕਿ ਨਵੇਂ ਸੂਬਾਈ ਮੰਤਰੀਆਂ ਨੇ ਰਾਸ਼ਟਰਪਤੀ ਸਕੱਤਰੇਤ ਵਿੱਚ ਰਾਸ਼ਟਰਪਤੀ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ। ਰਣਜੀਤ ਸਿਯਾਮਬਾਲਾਪਿਤੀਆ ਤੇ ਸ਼ੇਹਾਨ ਸੇਮਾਸਿੰਘੇ ਨੇ ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਉੱਥੇ ਗੋਟਾਬਾਯਾ ਤੇ ਮਹਿੰਦਾ ਰਾਜਪਕਸੇ ਦੇ ਭਤੀਜੇ ਸ਼ਸ਼ਿੰਦਰਾ ਰਾਜਪਕਸੇ ਨੇ ਸਿੰਜਾਈ ਮੰਤਰਾਲੇ ’ਚ ਰਾਜ ਮੰਤਰੀ ਵਜੋਂ ਸਹੁੰ ਚੁੱਕੀ। -ਪੀਟੀਆਈ