ਕੂਪਰਟਿਨੋ (ਕੈਲੀਫੋਰਨੀਆ), 1 ਜੂਨ
ਐਪਲ ਵੱਲੋਂ ਆਪਣੇ ਸਾਲਾਨਾ ‘ਡਬਲਿਊਡਬਲਿਊਡੀਸੀ-21 ਸਵਿਫ਼ਟ ਸਟੂਡੈਂਟ ਚੈਲੇਂਜ (ਤੇਜ਼ ਬੁੱਧੀ ਵਾਲੇ ਵਿਦਿਆਰਥੀਆਂ ਦਾ ਮੁਕਾਬਲਾ) ਦੇ ਅੱਜ ਐਲਾਨੇ ਸਾਲਾਨਾ ਜੇਤੂਆਂ ਵਿੱਚ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਅਬਿਨਾਯਾ ਦਿਨੇਸ਼ (15) ਨੂੰ ਵੀ ਚੁਣਿਆ ਗਿਆ ਹੈ। ਦਿਨੇਸ਼ ਨੇ ‘ਗੈਸਟਰੋ ਐਟ ਹੋਮ’ ਨਾਂ ਦੀ ਐਪ ਬਣਾਈ ਹੈ, ਜਿਸ ਨੂੰ ਇਨ੍ਹਾਂ ਗਰਮੀਆਂ ਦੌਰਾਨ ਐਪ ਸਟੋਰ ’ਤੇ ਲਾਂਚ ਕਰਨ ਦੀ ਯੋਜਨਾ ਹੈ। ਐਪਲ ਨੇ ਆਪਣੇ ‘ਵਰਲਡਵਾਈਡ ਡਿਵੈਲਪਰਜ਼ ਕਾਨਫਰੰਸ-2021’ ਦੌਰਾਨ 35 ਵੱਖ ਵੱਖ ਦੇਸ਼ਾਂ ਅਤੇ ਖੇਤਰਾਂ ਤੋਂ 350 ਵਿਦਿਆਰਥੀਆਂ ਦੀ ਚੋਣ ਕੀਤੀ ਹੈ। -ਆਈਏਐੱਨਐੱਸ