ਵਾਸ਼ਿੰਗਟਨ, 16 ਅਕਤੂਬਰ
ਬ੍ਰਾਜ਼ੀਲ ਦੀ ਇਕ ਅਦਾਲਤ ਨੇ ਨਵੇਂ ਆਈਫੋਨ ਨਾਲ ਚਾਰਜਰ ਨਾ ਦੇਣ ’ਤੇ ‘ਐਪਲ’ ਨੂੰ 156 ਕਰੋੜ ਰੁਪਏ ਜੁਰਮਾਨਾ ਕੀਤਾ ਹੈ। ਇਕ ਰਿਪੋਰਟ ਮੁਤਾਬਕ ਐਪਲ ਬ੍ਰਾਜ਼ੀਲ ਵਿਚ ਵੇਚੇ ਗਏ ਫੋਨਾਂ ਨਾਲ ਚਾਰਜਰ ਨਹੀਂ ਦੇ ਸਕਿਆ ਤੇ ਇਸ ਕਾਰਨ ਕੰਪਨੀ ਨੂੰ ਜੁਰਮਾਨਾ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਪਹਿਲਾਂ ਚਾਰਜਰ ਦਿੱਤੇ ਜਾ ਰਹੇ ਸਨ ਪਰ ਹੁਣ ਕੰਪਨੀ ਵੱਲੋਂ ਇਹ ਨਾ ਦਿੱਤੇ ਜਾਣ ਕਾਰਨ ਗਾਹਕ ਚਾਰਜਰ ਖ਼ਰੀਦਣ ਲਈ ਮਜਬੂਰ ਹੋਏ ਹਨ। ਜਦਕਿ ਕੰਪਨੀ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਕਰਨ ਨਾਲ ਉਹ ਕਾਰਬਨ ਨਿਕਾਸੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਉਹ ਫ਼ੈਸਲੇ ਵਿਰੁੱਧ ਅਪੀਲ ਕਰਨਗੇ। ਜ਼ਿਕਰਯੋਗ ਹੈ ਕਿ ਕੰਪਨੀ ਨੂੰ ਪਹਿਲਾਂ ਵੀ ਸਤੰਬਰ ਵਿਚ ਇਸੇ ਕਾਰਨ ਜੁਰਮਾਨਾ ਹੋ ਚੁੱਕਾ ਹੈ। ਅਦਾਲਤ ਨੇ ਕੰਪਨੀ ਨੂੰ ਫੋਨ ਵੇਚਣੇ ਬੰਦ ਕਰਨ ਲਈ ਕਿਹਾ ਸੀ। -ਏਐੱਨਆਈ