ਲੰਡਨ, 23 ਜਨਵਰੀ
ਵਿਸ਼ਵ ਸਿਹਤ ਸੰਸਥਾ ਨੇ ਪਿਛਲੇ ਸਾਲ ਖੰਘ ਦੀ ਦਵਾਈ ਲੈਣ ਮਗਰੋਂ ਬੱਚਿਆਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਵਿੱਚ ‘ਫੌਰੀ ਅਤੇ ਠੋਸ ਕਾਰਵਾਈ’ ਦੀ ਅਪੀਲ ਕੀਤੀ ਹੈ। ਡਬਲਿਊਐੱਚਓ ਨੇ ਅੱਜ ਬਿਆਨ ਵਿੱਚ ਕਿਹਾ ਕਿ ਸਾਲ 2022 ਵਿੱਚ ਗਾਂਬੀਆ, ਇੰਡੋਨੇਸ਼ੀਆ ਅਤੇ ਉਜ਼ਬੇਕਿਸਤਾਨ ਵਿੱਚ 300 ਤੋਂ ਵੱਧ ਬੱਚਿਆਂ (ਖਾਸ ਕਰ ਪੰਜ ਸਾਲ ਤੋਂ ਘੱਟ ਉਮਰ ਦੇ) ਦੀ ਗੁਰਦਿਆਂ ਦੀਆਂ ਸਮੱਸਿਆਵਾਂ ਕਾਰਨ ਮੌਤ ਹੋ ਗਈ ਸੀ, ਜੋ ਪ੍ਰਦੂਸ਼ਿਤ ਦਵਾਈਆਂ ਨਾਲ ਸਬੰਧਿਤ ਸਨ।