ਨਿਊਯਾਰਕ, 20 ਅਕਤੂਬਰ
ਭਾਰਤੀ ਅਮਰੀਕੀ ਸਿਆਸਤਦਾਨ ਅਤੇ ਡੈਮੋਕਰੈਟਿਕ ਪਾਰਟੀ ਮੈਂਬਰ ਸੂਰਜ ਪਟੇਲ ਨੇ ਆਪਣੇ ਭਰਾ ਦੇ ਵਿਆਹ ਵਿੱਚ ਆਪਣੀ ਅਤੇ ਪਰਿਵਾਰਕ ਮੈਂਬਰਾਂ ਦੀ ਨਿਊਯਾਰਕ ਦੀਆਂ ਸੜਕਾਂ ’ਤੇ ਨੱਚਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਪਟੇਲ ਨੇ ਕਿਹਾ, ‘‘ਮੇਰਾ ਦਿਲ ਖੁਸ਼ੀ ਨਾਲ ਭਰਿਆ ਹੋਇਆ ਕਿ ਮੇਰੇ ਭਰਾ ਦੇ ਵਿਆਹ ਮੌਕੇ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਇੱਥੇ ਹਨ। ਇਸ ਲਈ ਨਿਊਯਾਰਕ ਸ਼ਹਿਰ ਦੀਆਂ ਸੜਕਾਂ ’ਤੇ ਬਹੁਤ ਸਾਰਾ ਪਿਆਰ ਅਤੇ ਜੋਸ਼ ਹੈ।’’ ਵੀਡੀਓ ਵਿੱਚ ਰਵਾਇਤੀ ਪਹਿਰਾਵੇ ਵਿੱਚ ਔਰਤਾਂ ਅਤੇ ਗੁਲਾਬੀ ਪੱਗਾਂ ਬੰਨ੍ਹੀ ਕਈ ਵਿਅਕਤੀ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਪਟੇਲ ਇਹ ਕਹਿੰਦੇ ਸੁਣਾਈ ਦੇ ਰਹੇ ਹਨ, ‘‘ਮੇਰੇ ਭਰਾ ਦੇ ਵਿਆਹ ’ਤੇ ਅਸੀਂ ਸੜਕ ਬੰਦ ਕਰ ਦਿੱਤੀ ਤੇ ਦੇਸੀ ਰੌਕਸਟਾਰਾਂ ਵਾਂਗ ਨੱਚੇ।’’ ਦੱਸਣਯੋਗ ਹੈ ਕਿ ਸੂਰਜ ਪਟੇਲ ਵਕੀਲ, ਪ੍ਰੋਫੈਸਰ ਅਤੇ ਸਿਆਸਤਦਾਨ ਹਨ। -ਆਈਏਐੱਨਐੱਸ