ਲੰਡਨ: ਕੌਮੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵੱਡੇ ਪੱਧਰ ’ਤੇ ਵਧ ਰਿਹਾ ਹੈ। ਇਕ ਅਧਿਐਨ ਦੁਆਰਾ ਉਪ ਗ੍ਰਹਿਆਂ ’ਤੇ ਲੱਗੇ ਉਪਕਰਨਾਂ ਤੋਂ ਅੰਕੜੇ ਪ੍ਰਾਪਤ ਹੋਏ ਹਨ, ਜਿਨ੍ਹਾਂ ਨੇ ਹਵਾ ਦੀ ਗੁਣਵਤਾ ਉੱਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਅਤੇ ਸਾਫ਼ ਵਾਤਾਵਰਨ ਲਈ ਚੁੱਕੇ ਜਾ ਰਹੇ ਕਦਮਾਂ ਉੱਤੇ ਜ਼ੋਰ ਦਿੱਤਾ ਹੈ। ਬਰਮਿੰਘਮ ਯੂਨੀਵਰਸਿਟੀ ਮੁਤਾਬਕ ਖੋਜਾਰਥੀਆਂ ਨੇ 2005 ਤੋਂ 2018 ਤੱਕ ਦੇ ਹਵਾ ਪ੍ਰਦੂਸ਼ਣ ਦੀ ਗੁਣਵਤਾ ਦਾ ਅਧਿਐਨ ਕਰਨ ਲਈ ਉਪਗ੍ਰਹਿਆਂ ’ਤੇ ਲੱਗੇ ਉਪਕਰਨਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ ਹੈ। -ਪੀਟੀਆਈ