ਬਰੱਸਲਜ਼, 11 ਦਸੰਬਰ
ਯੂਰਪੀਅਨ ਯੂਨੀਅਨ (ਈਯੂ) ਦੇ ਆਗੂਆਂ ਵਿਚਾਲੇ ਦਹਾਕੇ ਦੇ ਅਖ਼ੀਰ ਤੱਕ ਘੱਟੋ-ਘੱਟ 55 ਫ਼ੀਸਦ ਤੱਕ ਗ੍ਰੀਨਹਾਊਸ ਗੈਸ ਨਿਕਾਸੀ ਘਟਾਉਣ ’ਤੇ ਸਹਿਮਤੀ ਬਣੀ ਹੈ, ਜਿਸ ਨਾਲ ਸੰਯੁਕਤ ਰਾਸ਼ਟਰ ਦੀ ਇਸ ਹਫ਼ਤੇ ਦੇ ਅਖ਼ੀਰ ’ਤੇ ਹੋਣ ਵਾਲੀ ਵਾਤਾਵਰਨ ਬਾਰੇ ਬੈਠਕ ਵਿੱਚ ਈਯੂ ਦਾ ਸ਼ਰਮਨਾਕ ਜਮੂਦ ਤੋਂ ਬਚਾਅ ਹੋ ਗਿਆ ਹੈ। ਬਰੱਸਲਜ਼ ਵਿੱਚ ਦੋ ਦਿਨਾਂ ਸੰਮੇਲਨ ਦੌਰਾਨ ਰਾਤ ਭਰ ਚੱਲੀ ਚਰਚਾ ਮਗਰੋਂ ਈਯੂ ਕਾਰਜਕਾਰੀ ਕਮੇਟੀ ਦੇ ਪ੍ਰਸਤਾਵ ਨੂੰ 27 ਮੈਂਬਰ ਮੁਲਕਾਂ ਨੇ ਸਹਿਮਤੀ ਦਿੱਤੀ। ਲੰਬੀ ਚਰਚਾ ਮਗਰੋਂ ਮੁਲਕਾਂ ਦੇ ਸਮੂਹ ਨੇ ਪਹਿਲਾਂ ਝਿਜਕ ਦਿਖਾਈ ਅਤੇ ਅਖ਼ੀਰ ਟੀਚੇ ਸੁਧਾਰਨ ਦੀ ਸਹਿਮਤੀ ਦਿੱਤੀ। ਈਯੂ ਕੌਂਸਲ ਦੇ ਪ੍ਰਧਾਨ ਚਾਰਲਸ ਮਾਈਕਲ ਨੇ ਅੱਜ ਸਵੇਰੇ ਟਵੀਟ ਕੀਤਾ, ‘‘ਵਾਤਾਵਰਨ ਤਬਦੀਲੀ ਖ਼ਿਲਾਫ਼ ਜੰਗ ਵਿੱਚ ਯੂਰਪ ਮੋਹਰੀ ਰਿਹਾ ਹੈ। ਅਸੀਂ ਫ਼ੈਸਲਾ ਕੀਤਾ ਹੈ ਕਿ 2030 ਤੱਕ ਅਸੀਂ ਆਪਣੀ ਗ੍ਰੀਨਹਾਊਸ ਗੈਸ ਨਿਕਾਸੀ ਘੱਟੋ-ਘੱਟ 55 ਫ਼ੀਸਦ ਤੱਕ ਘੱਟ ਕਰਾਂਗੇ।’’ -ਏਪੀ