ਦਾਰ ਅਸ ਸਲਾਮ: ਅਫ਼ਰੀਕਾ ਦੇ ਚਾਰ ਮੁਲਕਾਂ- ਤਨਜ਼ਾਨੀਆ, ਕੀਨੀਆ, ਯੁਗਾਂਡਾ ਤੇ ਰਵਾਂਡਾ ਨੇ ਖੇਤਰ ਵਿਚ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਲ ਕੇ ਕੰਮ ਕਰਨ ਦਾ ਅਹਿਦ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਚਾਰ ਮੁਲਕਾਂ ਨੇ ਇਕਹਿਰੀ ਵਰਤੋਂ ਵਾਲੀ ਪਲਾਸਟਿਕ ਉਤੇ ਰੋਕ ਲਾਉਣ ਲਈ ਮੁਹਿੰਮ ਵਿੱਢੀ ਹੈ। ‘ਨਾਈਪ ਫੈਗੀਓ’ ਨਾਂ ਦੀ ਇਕ ਜਥੇਬੰਦੀ ਇਸ ਲਈ ਕੰਮ ਕਰ ਰਹੀ ਹੈ। ਤਨਜ਼ਾਨੀਆ ਵਿਚ ਇਹ ਲੋਕਾਂ ਨੂੰ ਟਿਕਾਊ ਵਿਕਾਸ ਪ੍ਰਤੀ ਜਾਗੂਰਕ ਵੀ ਕਰ ਰਹੀ ਹੈ। ਇਸ ਮੁਹਿੰਮ ਨੂੰ ਚਾਰ ਸੰਗਠਨ ਮਿਲ ਕੇ ਚਲਾਉਣਗੇ। ਜ਼ਿਕਰਯੋਗ ਹੈ ਕਿ ਪੂਰਬੀ ਅਫ਼ਰੀਕਾ ਦੇ ਮੁਲਕ ਇਕਹਿਰੀ ਵਰਤੋਂ ਵਾਲੀ ਪਲਾਸਟਿਕ ਉਤੇ ਪਹਿਲਾਂ ਪਾਬੰਦੀ ਲਾ ਚੁੱਕੇ ਹਨ ਤੇ ਰਵਾਂਡਾ ਵਿਚ ਇਸ ਨੂੰ ਕਾਫ਼ੀ ਸਫ਼ਲਤਾ ਵੀ ਮਿਲੀ ਹੈ ਜਦਕਿ ਕੀਨੀਆ ਵਿਚ ਸਭ ਤੋਂ ਵੱਧ ਜੁਰਮਾਨੇ ਲਾਏ ਗਏ ਹਨ। -ਆਈਏਐੱਨਐੱਸ