ਕਾਬੁਲ, 30 ਮਈ
ਇਥੇ ਦੇ ਉਤਰੀ ਹਿੱਸੇ ਵਿਚ ਵਿਆਹ ਸਮਾਗਮ ਵਿਚ ਮੋਰਟਾਰ ਨਾਲ ਗੋਲੇ ਦਾਗੇ ਗਏ ਜਿਸ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਹਨ। ਇਸ ਤੋਂ ਇਲਾਵਾ ਤਾਲਿਬਾਨ ਕੱਟੜਪੰਥੀਆਂ ਨੇ ਤਾਗਬ ਜ਼ਿਲ੍ਹੇ ਵਿਚ ਸੁਰੱਖਿਆ ਚੌਕੀ ’ਤੇ ਗੋਲੇ ਦਾਗੇ। -ਪੀਟੀਆਈ