ਕਾਬੁਲ: ਤਾਲਿਬਾਨ ਲੜਾਕਿਆਂ ਨੇ ਅੱਜ ਅਫ਼ਗਾਨਿਸਤਾਨ ਦੇ ਉੱਤਰੀ ਕੰੁਡੂਜ਼ ਸੂਬੇ ’ਚ ਇਮਾਮ ਸਾਹਿਬ ਜ਼ਿਲ੍ਹੇ ’ਤੇ ਕਬਜ਼ਾ ਕਰ ਲਿਆ ਅਤੇ ਸੂਬੇ ਦੀ ਰਾਜਧਾਨੀ ਦੀ ਘੇਰਾਬੰਦੀ ਕਰ ਦਿੱਤੀ। ਸੂਬਾ ਪੁਲੀਸ ਦੇ ਤਰਜਮਾਨ ਇਨਾਮੂਦੀਨ ਰਹਿਮਾਨੀ ਨੇ ਦੱਸਿਆ ਕਿ ਇਮਾਮ ਸਾਹਿਬ ਜ਼ਿਲ੍ਹੇ ਨੇੜੇ ਲੜਾਈ ਐਤਵਾਰ ਨੂੰ ਸ਼ੁਰੂ ਹੋਈ। ਤਾਲਿਬਾਨ ਦੇ ਤਰਜਮਾਨ ਨੇ ਜ਼ਿਲ੍ਹੇ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਦੀ ਪੁਸ਼ਟੀ ਕੀਤੀ ਹੈ। -ਏਪੀ