ਕਾਬੁਲ, 8 ਅਕਤੂਬਰ
ਤਾਲਿਬਾਨ ਪੁਲੀਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉੱਤਰੀ ਅਫ਼ਗ਼ਾਨਿਸਤਾਨ ਦੇ ਸੂਬਾ ਕੁੰਦੂਜ਼ ਵਿੱਚ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮਸਜਿਦ ਵਿੱਚ ਕੀਤੇ ਧਮਾਕੇ ਵਿੱਚ ਘੱਟੋ ਘੱਟ 25 ਨਮਾਜ਼ੀ ਮਾਰੇ ਗਏ ਜਦਕਿ 52 ਜਣੇ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਇਹ ਗਿਣਤੀ ਮੁੱਢਲੀ ਜਾਣਕਾਰੀ ਦੇ ਅਧਾਰ ’ਤੇ ਦਿੱਤੀ ਗਈ ਹੈ ਕਿਉਂਕਿ ਅਜੇ ਵੱੜੀ ਗਿਣਤੀ ਲੋਕ ਹਸਪਤਾਲ ’ਚ ਜ਼ੇਰੇ ਇਲਾਜ ਹਨ। ਇਸ ਤੋਂ ਪਹਿਲਾਂ ਦਿਨ ਵਿਚ ਇਸ ਧਮਾਕੇ ਵਿਚ 100 ਦੇ ਕਰੀਬ ਨਮਾਜ਼ੀਆਂ ਦੀ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ। ਇਸ ਧਮਾਕੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲੈਂਦਿਆਂ ਕਿਹਾ ਕਿ ਫਿਦਾਇਨੀ ਨੇ ਇਹ ਧਮਾਕਾ ਕੀਤਾ ਹੈ।