ਮਾਸਕੋ, 16 ਜਨਵਰੀ
ਵਿਸ਼ਵ ਸਿਹਤ ਸੰਸਥਾ ਵਿੱਚ ਰੂਸ ਦੀ ਪ੍ਰਤੀਨਿਧੀ ਮੇਲਿਤਾ ਵੁਜਨੋਵਿਕ ਨੇ ਕਿਹਾ ਕਿ ਜਿਸ ਢੰਗ ਨਾਲ ਕਰੋਨਾਵਾਇਰਸ ਮਹਾਮਾਰੀ ਫੈਲ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਇਹ ਵਾਇਰਲ ਕਦੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗਾ। ਸੋਲੋਵਾਈਵ ਲਾਈਵ ਯੂ-ਟਿਊਬ ਚੈਨਲ ’ਤੇ ਗੱਲਬਾਤ ਕਰਦਿਆਂ ਵੁਜਨੋਵਿਕ ਨੇ ਕਿਹਾ ਕਿ ਇਹ ਵਾਇਰਸ ਆਮ ਰੋਗ ਵਾਂਗ ਫੈਲ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਇੱਕ ਆਮ ਬਿਮਾਰੀ ਬਣਨ ਦੇ ਰਾਹ ਵੱਲ ਜਾ ਰਿਹਾ ਹੈ। ਇਸ ਦਾ ਅਰਥ ਇਹ ਹੈ ਕਿ ਇਹ ਖ਼ਤਮ ਨਹੀਂ ਹੋਵੇਗਾ ਪਰ ਸਾਨੂੰ ਇਹ ਗੱਲ ਸਿੱਖਣੀ ਪਵੇਗੀ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ ਤੇ ਇਸ ਤੋਂ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ।