ਨਿਊਯਾਰਕ, 3 ਅਪਰੈਲ
ਇਕ ਨਵੀਂ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਜਿਹੜੇ ਵਿਅਕਤੀ ਕਰੋਨਾ ਤੋਂ ਬਾਅਦ ਸਿਹਤਮੰਦ ਹੋ ਗਏ ਹਨ ਉਨ੍ਹਾਂ ਨੂੰ ਕਰੋਨਾ ਰੋਕੂ ਟੀਕੇ ਦੀ ਇਕ ਡੋਜ਼ ਹੀ ਅਸਰਦਾਰ ਹੋ ਸਕਦੀ ਹੈ। ਇਸ ਸਬੰਧੀ ਕਰੋਨਾ ਤੋਂ ਠੀਕ ਹੋ ਚੁੱਕੇ 260 ਜਣਿਆਂ ’ਤੇ ਖੋਜ ਕੀਤੀ ਗਈ ਜਿਨ੍ਹਾਂ ਨੂੰ ਫਾਇਜ਼ਰ-ਬਾਇਓਟੈਕ ਦੀ ਸਿੰਗਲ ਡੋਜ਼ ਹੀ ਦਿੱਤੀ ਗਈ। ਆਮ ਕਰ ਕੇ ਫਾਇਜ਼ਰ ਤੇ ਬਾਇਓਟੈਕ ਦੀਆਂ ਦੋ ਡੋਜ਼ 21 ਦਿਨਾਂ ਅੰਦਰ ਦਿੱਤੀਆਂ ਜਾਂਦੀਆਂ ਹਨ ਪਰ ਕਰੋਨਾ ਤੋਂ ਠੀਕ ਹੋ ਚੁੱਕੇ ਵਿਅਕਤੀਆਂ ’ਤੇ ਸਿੰਗਲ ਡੋਜ਼ ਨਾਲ ਹੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵਧਣ ਦਾ ਪਤਾ ਲੱਗਿਆ ਹੈ। ਇਹ ਖੁਲਾਸਾ ਨੇਚਰ ਮੈਡੀਸਨ ਜਨਰਲ ਵਿਚ ਛਪੀ ਰਿਪੋਰਟ ਤੋਂ ਹੋਇਆ ਹੈ।