ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 4 ਮਈ
ਵੈਨਕੂਵਰ ਵਿੱਚ ਹੋਏ ਬੱਬੂ ਮਾਨ ਦੇ ਸ਼ੋਅ ਮੌਕੇ ਜਨਤਕ ਸਮਾਗਮਾਂ ਲਈ ਬਣਿਆ ਪੀਐੱਨਈ ਹਾਲ ਨੱਕੋ-ਨੱਕ ਭਰ ਗਿਆ। ਢਾਈ ਸਾਲ ਬਾਅਦ ਪਹਿਲੀ ਵਾਰ ਅਜਿਹਾ ਹੋਣ ’ਤੇ ਹਾਲ ਮਾਲਕਾਂ ਨੇ ਖੁਸ਼ ਹੋ ਕੇ ਬੱਬੂ ਮਾਨ ਨੂੰ ਦੱਖਣ-ਏਸ਼ਿਆਈ ਵੱਡੇ ਕਲਾਕਾਰ ਵਜੋਂ ਮਾਨਤਾ ਦਿੰਦਿਆਂ ਹਾਲ ਵਿੱਚ ਉਸ ਦੀ ਫੋਟੋ ਲਾਉਣ ਦਾ ਐਲਾਨ ਕੀਤਾ ਹੈ। ਕਰੋਨਾ ਮਹਾਮਾਰੀ ਕਾਰਨ ਢਾਈ ਸਾਲ ਬਾਅਦ ਸੰਗੀਤ ਪ੍ਰੇਮੀਆਂ ਨੂੰ ਪਹਿਲੀ ਵਾਰ ਕਿਸੇ ਵੱਡੇ ਕਲਾਕਾਰ ਨੂੰ ਸੁਣਨ ਦਾ ਮੌਕਾ ਮਿਲਿਆ, ਜਿਸ ਕਾਰਨ ਸ਼ੋਅ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਗਈਆਂ ਸਨ। ਪੀਐੱਨਈ ਦੇ ਡਾਇਰੈਕਟਰ ਰਿਚਰਡ ਪ੍ਰਸੇਲ ਨੇ ਸਟੇਜ ਤੋਂ ਐਲਾਨ ਕੀਤਾ ਕਿ ਵੈਨਕੂਵਰ ਦੇ ਇਸ ਹਾਲ ਵਿੱਚ ਦੱਖਣੀ ਏਸ਼ਿਆਈ ਕਲਾਕਾਰ ਦਾ ਸ਼ੋਅ ਦੇਖ ਕੇ ਉਹ ਰੁਮਾਂਚਿਤ ਹੋਣੋਂ ਨਹੀਂ ਰਹਿ ਸਕੇ। ਉਨ੍ਹਾਂ ਹਾਲ ਵਿੱਚ ਬੱਬੂ ਮਾਨ ਦੀ ਫੋਟੋ ਲਗਾਉਣ ਦਾ ਐਲਾਨ ਕੀਤਾ, ਜਿਸ ਦਾ ਦਰਸ਼ਕਾਂ ਨੇ ਸਵਾਗਤ ਕੀਤਾ।