ਨਿਊ ਯਾਰਕ, 1 ਸਤੰਬਰ
ਭਾਰਤੀ ਮੂਲ ਦੇ 30 ਸਾਲਾ ਵਿਅਕਤੀ ਨੂੰ ਇਕ ਸੂਚਨਾ ਤਕਨੀਕ ਫਰਮ ਦੇ ਸੁਰੱਖਿਅਤ ਕੰਪਿਊਟਰ ਤੱਕ ਜਾਣਬੁੱਝ ਕੇ ਪਹੁੰਚ ਕਾਇਮ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਉੱਥੇ ਇਕ ਕੋਡ ਵੀ ਲਾਇਆ ਜਿਸ ਨਾਲ 16 ਹਜ਼ਾਰ ਅਕਾਊਂਟ ਡਿਲੀਟ ਹੋ ਗਏ ਤੇ ਕੰਪਨੀ ਨੂੰ 2018 ਵਿਚ ਵੱਡਾ ਨੁਕਸਾਨ ਹੋਇਆ। ਕੈਲੀਫੋਰਨੀਆ ਦੇ ਫੈਡਰਲ ਕੋਰਟ ਨੇ ਸੁਧੀਸ਼ ਕਸਾਬਾ ਰਮੇਸ਼ ਨੂੰ ਦੋਸ਼ੀ ਠਹਿਰਾਇਆ ਹੈ। ਉਸ ਉਤੇ ਪਿਛਲੇ ਮਹੀਨੇ ਦੋਸ਼ ਆਇਦ ਕੀਤੇ ਗਏ ਸਨ। ਵੇਰਵਿਆਂ ਮੁਤਾਬਕ ਉਸ ਨੇ ‘ਸਿਸਕੋ ਸਿਸਟਮਜ਼’ ਦੇ ਕਲਾਊਡ ਢਾਂਚੇ ਤੱਕ ਪਹੁੰਚ ਕਾਇਮ ਕੀਤੀ ਜਿਸ ਨੂੰ ਐਮਾਜ਼ੋਨ ਵੈੱਬ ਸਰਵਿਸਿਜ਼ ਹੋਸਟ ਕਰ ਰਹੀ ਸੀ। ਉਸ ਨੇ ਇਹ ਸਭ ਸਿਸਕੋ ਦੀ ਇਜਾਜ਼ਤ ਲਏ ਬਿਨਾਂ ਕੀਤਾ। ਰਮੇਸ਼ ਸਿਸਕੋ ਲਈ ਕੰਮ ਕਰਦਾ ਰਿਹਾ ਹੈ ਤੇ ਅਪਰੈਲ 2018 ਵਿਚ ਉਸ ਨੇ ਅਸਤੀਫ਼ਾ ਦੇ ਦਿੱਤਾ ਸੀ।
-ਪੀਟੀਆਈ