ਪੇਸ਼ਾਵਰ, 12 ਸਤੰਬਰ
ਉੱਤਰ-ਪੱਛਮੀ ਪਾਕਿਸਤਾਨ ਦੇ ਦੂਰ-ਦੁਰਾਡੇ ਪਿੰਡ ਵਿਚ ਐਤਵਾਰ ਨੂੰ ਤਿੰਨ ਘਰਾਂ ਵਿਚ ਬਿਜਲੀ ਡਿੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਤੋਂ ਬਾਰਸ਼ ਸ਼ੁਰੂ ਹੋਈ ਅਤੇ ਐਤਵਾਰ ਤੜਕੇ ਤੱਕ ਜਾਰੀ ਰਹੀ, ਜਿਸ ਨਾਲ ਖੈਬਰ ਪਖਤੂਨਖਵਾ ਪ੍ਰਾਂਤ ਦੇ ਤੋਰਘਰ ਪਿੰਡ ਵਿੱਚ ਤਿੰਨ ਕੱਚੇ ਘਰ ਤਬਾਹ ਹੋ ਗਏ।