ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੁਰੱਖਿਆ ਕੌਂਸਲ ਵਿੱਚ ਲੰਮੇ ਸਮੇਂ ਤੋਂ ਸੁਧਾਰ ਨਾ ਹੋਣ ਵਿਰੁੱਧ ‘ਫ਼ੈਸਲਾਕੁਨ ਅੰਦੋਲਨ’ ਲਈ ਸਹੀ ਸਮਾਂ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਠੀ ਭਰ ਮੁਲਕ ਅੰਤਰ-ਸਰਕਾਰੀ ਵਾਰਤਾ ਦੀ ਵਰਤੋਂ ਹੋਰਾਂ ਨੂੰ ਗੁਮਰਾਹ ਕਰਨ ਲਈ ਕਰ ਰਹੇ ਹਨ ਅਤੇ ‘ਕਮਜ਼ੋਰ’ ਹੋ ਚੁੱਕੀ ਸੁਰੱਖਿਆ ਕੌਂਸਲ ਵਿੱਚ ਸੁਧਾਰ ਦੀ ਪ੍ਰਕਿਰਿਆ ਰੋਕ ਰਹੇ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀ ਐੱਸ ਤਿਰੂਮੂਰਤੀ ਨੇ ‘ਬਰਾਬਰ ਦੀ ਪ੍ਰਤੀਨਿਧਤਾ ਅਤੇ ਸੁਰੱਖਿਆ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਸਵਾਲ’ ਬਾਰੇ ਕਿਹਾ ਕਿ ਆਈਜੀਐੱਨ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਹੋਣ ਦੇ ਬਾਵਜੂਦ ਗੱਲ ਸੁਧਾਰਾਂ ਦੀ ਲੋੜ ’ਤੇ ਬਿਆਨਬਾਜ਼ੀ ਤੋਂ ਅੱਗੇ ਨਹੀਂ ਵਧੀ। -ਪੀਟੀਆਈ
ਭਾਰਤ ਦਾ ਜ਼ਿਕਰ ਹੋਣ ’ਤੇ ਘਬਰਾ ਜਾਂਦਾ ਹੈ ਪਾਕਿਸਤਾਨ: ਭਾਰਤ
ਸੰਯੁਕਤ ਰਾਸ਼ਟਰ: ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ’ਚ ਗੈਰ-ਜ਼ਰੂਰੀ ਅਤੇ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ’ ਕਰਨ ’ਤੇ ਝਾੜਝੰਬ ਕਰਦਿਆਂ ਕਿਹਾ ਹੈ ਕਿ ਆਮ ਸਦਨ ਗੰਭੀਰ ਵਿਚਾਰ-ਚਰਚਾ ਦਾ ਮੰਚ ਹੈ ਨਾ ਕਿ ਗੈਰ-ਸੰਜੀਦਾ ਟਿੱਪਣੀਆਂ ਕਰਨ ਦਾ। ਇਹ ਗੱਲ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ ਐੱਸ ਤਿਰੂਮੂਰਤੀ ਨੇ ‘ਸੰਯੁਕਤ ਰਾਸ਼ਟਰ ਵਿੱਚ ਸੁਰੱਖਿਆ ਪਰਿਸ਼ਦ ਵਿੱਚ ਬਰਾਬਰ ਦੀ ਪ੍ਰਤੀਨਿਧਤਾ ਅਤੇ ਸੁਰੱਖਿਆ ਪਰਿਸ਼ਦ ਦੀ ਮੈਂਬਰਸ਼ਿਪ ’ਚ ਵਾਧੇ ਦੇ ਸਵਾਲ’ ਬਾਰੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ’ਚ ਆਖੀ।