ਦਮਸ਼ਕ: ਸੀਰੀਆ ਦੀ ਤੇਲ ਸੋਧਣ ਵਾਲੀ ਇਕ ਮਹੱਤਵਪੂਰਨ ਇਕਾਈ ਵਿਚ ਅੱਜ ਅੱਗ ਲੱਗ ਗਈ। ਹਾਲਾਂਕਿ ਮਗਰੋਂ ਜਲਦੀ ਹੀ ਇਸ ਉਤੇ ਕਾਬੂ ਪਾ ਲਿਆ ਗਿਆ। ਘਟਨਾ ਵਿਚ ਕਿਸੇ ਦੀ ਫੱਟੜ ਹੋਣ ਦੀ ਸੂਚਨਾ ਨਹੀਂ ਹੈ ਪਰ ਰਿਫਾਈਨਰੀ ਨੂੰ ਨੁਕਸਾਨ ਪਹੁੰਚਿਆ ਹੈ। ਵੇਰਵਿਆਂ ਮੁਤਾਬਕ ਅੱਗ ਕੱਚਾ ਤੇਲ ਲੀਕ ਹੋਣ ਨਾਲ ਲੱਗੀ। ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸੀਰੀਆ ਵਿਚ ਤੇਲ ਨਾਲ ਸਬੰਧਤ ਇਕਾਈਆਂ ਤੇ ਭੰਡਾਰਨ ਵਾਲੀਆਂ ਥਾਵਾਂ ਉਤੇ ਰਹੱਸਮਈ ਹਮਲੇ ਹੋਏ ਹਨ। ਜੰਗ ਨਾਲ ਉਥਲ-ਪੁਥਲ ਦਾ ਸ਼ਿਕਾਰ ਮੁਲਕ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਤੇਲ ਦੀ ਕਮੀ ਵੀ ਸਾਹਮਣੇ ਆਈ ਹੈ। ਸੀਰੀਆ ਦੇ ਜ਼ਿਆਦਾਤਰ ਤੇਲ ਸਰੋਤ ਸਰਕਾਰੀ ਕੰਟਰੋਲ ਵਾਲੇ ਖੇਤਰਾਂ ਤੋਂ ਬਾਹਰ ਹਨ। -ਏਪੀ