ਵਾਸ਼ਿੰਗਟਨ, 11 ਜੂਨ
ਅਮਰੀਕੀ ਸੈਨੇਟ ਨੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਿਰਕ ਜਾਹਿਦ ਕੁਰੈਸ਼ੀ ਦੇ ਨਿਊ ਜਰਸੀ ਵਿੱਚ ਜ਼ਿਲ੍ਹਾ ਅਦਾਲਤ ਵਿੱਚ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਦੇਸ਼ ਦੇ ਇਤਿਹਾਸ ਵਿੱਚ ਪਹਿਲੇ ਮੁਸਲਿਮ ਸੰਘੀ ਜੱਜ ਬਣ ਗਏ ਹਨ। ਸੈਨੇਟ ਨੇ ਕੁਰੈਸ਼ੀ ਦੇ ਨਾਮ ’ਤੇ ਵੀਰਵਾਰ ਨੂੰ 16 ਦੇ ਮੁਕਾਬਲੇ 81 ਵੋਟਾਂ ਨਾਲ ਪ੍ਰਵਾਨਗੀ ਦੇ ਦਿੱਤੀ। 34 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਪਹਿਲੇ ਮੁਸਲਿਮ-ਅਮਰੀਕੀ ਨੂੰ ਸੰਘੀ ਜੱਜ ਵਜੋਂ ਮਨਜ਼ੂਰੀ ਦਿੱਤੀ। ਹੁਣ ਨਿਊ ਜਰਸੀ ਜ਼ਿਲ੍ਹੇ ਲਈ ਮੈਜਿਸਟ੍ਰੇਟ ਜੱਜ ਕੁਰੈਸ਼ੀ ਉਸ ਸਮੇਂ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ, ਜਦੋਂ ਉਹ ਨਿਊ ਜਰਸੀ ਦੇ ਯੂਐੱਸ ਡਿਸਟ੍ਰਿਕਟ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣਗੇ। ਪਾਕਿਸਤਾਨ ਮੂਲ ਦੇ ਕੁਰੈਸ਼ੀ ਨਿਊ ਜਰਸੀ ਵਿੱਚ ਸੰਘੀ ਬੈਂਚ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ਿਆਈ ਮੂਲ ਦੇ ਅਮਰੀਕੀ ਹਨ। -ਪੀਟੀਆਈ