ਕੋਲੰਬਸ (ਅਮਰੀਕਾ), 18 ਫਰਵਰੀ
ਅਲਾਬਾਮਾ ਦੀ ਸਰਹੱਦ ਨਾਲ ਲੱਗਦੇ ਜੋਰਜੀਆ ਸ਼ਹਿਰ ਦੇ ਗੈਸ ਸਟੇਸ਼ਨ ‘ਤੇ ਹੋਈ ਗੋਲੀਬਾਰੀ ਕਾਰਨ 9 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਵਧੇਰੇ ਜ਼ਖ਼ਮੀ ਨਾਬਾਲਗ ਹਨ ਜਿਨ੍ਹਾਂ ਵਿੱਚ ਪੰਜ ਵਰ੍ਹਿਆਂ ਦਾ ਬੱਚਾ ਵੀ ਸ਼ਾਮਲ ਹੈ। ਕੋਲੰਬਸ ਪੁਲੀਸ ਨੇ ਇਹ ਜਾਣਕਾਰੀ ਸ਼ਨਿਚਰਵਾਰ ਨੂੰ ਦਿੱਤੀ ਹੈ। ਵੇਰਵਿਆਂ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਰਾਤ 10 ਵਜੇ ਵਾਪਰੀ। -ਪੀਟੀਆਈ