ਪੇਈਚਿੰਗ, 6 ਸਤੰਬਰ
ਚੀਨ ਦੇ ਦੱਖਣ-ਪੱਛਮ ਖੇਤਰ ਵਿਚ ਆਏ ਭੂਚਾਲ ਕਾਰਨ ਕਰੀਬ 65 ਲੋਕ ਮਾਰੇ ਗਏ ਹਨ ਤੇ ਸੈਂਕੜੇ ਫੱਟੜ ਹੋ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਭੂਚਾਲ ਕਾਰਨ ਕਈ ਥਾਈਂ ਜ਼ਮੀਨ ਖ਼ਿਸਕ ਗਈ ਤੇ ਇਮਾਰਤਾਂ ਹਿੱਲ ਗਈਆਂ। ਕਰੀਬ 16 ਲੋਕ ਲਾਪਤਾ ਦੱਸੇ ਗਏ ਹਨ। ਭੂਚਾਲ ਸਿਚੁਆਨ ਸੂਬੇ ਦੀ ਲੂਡਿੰਗ ਕਾਊਂਟੀ ’ਚ ਆਇਆ ਹੈ ਜੋ ਕਿ ਇਕ ਪਹਾੜੀ ਇਲਾਕਾ ਹੈ। ਇਹ ਖੇਤਰ ਤਿੱਬਤਨ ਪਠਾਰ ਦੇ ਕੰਢੇ ਉਤੇ ਹੈ ਜਿੱਥੇ ਟੈਕਟੌਨਿਕ ਪਲੇਟਾਂ ਆਪਸ ਵਿਚ ਮਿਲਦੀਆਂ ਹਨ। ਇਸ ਖੇਤਰ ਵਿਚ ਆਮ ਤੌਰ ’ਤੇ ਭੂਚਾਲ ਆਉਂਦੇ ਰਹਿੰਦੇ ਹਨ। ਤਾਕਤਵਰ ਭੂਚਾਲ ਨੇ ਰਾਜਧਾਨੀ ਚੇਂਗਦੂ ਵਿਚ ਕਈ ਇਮਾਰਤਾਂ ਦਾ ਨੁਕਸਾਨ ਕੀਤਾ ਹੈ। ਇਸ ਖੇਤਰ ਵਿਚ ਕੋਵਿਡ-19 ਫੈਲਣ ਕਾਰਨ ਲੌਕਡਾਊਨ ਵੀ ਲੱਗਾ ਹੋਇਆ ਸੀ। ਇਲਾਕੇ ਵਿਚ ਬਿਜਲੀ ਸਪਲਾਈ ਵੀ ਕੱਟੀ ਗਈ ਹੈ। -ਏਪੀ