ਮੈਕਸਿਕੋ ਸਿਟੀ, 22 ਸਤੰਬਰ
ਮੈਕਸਿਕੋ ਦੀ ਰਾਜਧਾਨੀ ਵਿੱਚ 6.8 ਦੀ ਤੀਬਰਤਾ ਦੇ ਭੂਚਾਲ ਨਾਲ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ ਇਸ ਦੌਰਾਨ ਦੋ ਜਣਿਆਂ ਦੀ ਮੌਤ ਵੀ ਹੋ ਗਈ। ਭੂਚਾਲ ਦੇ ਝਟਕੇ ਬੁੱਧਵਾਰ ਦੇਰ ਰਾਤ 1 ਵਜੇ ਮਹਿਸੂਸ ਕੀਤੇ ਗਏ। ਪੱਛਮੀ ਤੇ ਮੱਧ ਮੈਕਸਿਕੋ ’ਚ ਤਿੰਨ ਦਿਨ ਪਹਿਲਾਂ ਆਏ ਭੂਚਾਲ ’ਚ ਦੋ ਦੀ ਮੌਤ ਹੋ ਗਈ ਸੀ। ਭੂਚਾਲ ਦਾ ਕੇਂਦਰੀ ਪੱਛਮੀ ਮਿਚੋਕਨ ਵਿੱਚ ਪ੍ਰਸ਼ਾਂਤ ਤੱਟ ਕੋਲ ਦੱਖਣ-ਦੱਖਣ ਪੱਛਮੀ ਐਗੂਲਿਲਾ ਵਿੱਚ ਕਰੀਬ 15 ਮੀਲ ਦੀ ਡੂੰਘਾਈ ’ਚ ਸੀ। -ਏਪੀ