ਨੈਰੋਬੀ, 29 ਅਪਰੈਲ
ਦੱਖਣੀ ਕੀਨੀਆ ਵਿੱਚ ਡੈਮ ਟੁੱਟਣ ਕਾਰਨ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਦਰਜਨਾਂ ਲੋਕ ਲਾਪਤਾ ਹੋ ਗਏ ਹਨ। ਦੇਸ਼ ਹਫ਼ਤਿਆਂ ਤੋਂ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਬਚਾਅ ਟੀਮਾਂ ਕੀਨੀਆ ਦੇ ਨਾਕੁਰੂ ਕਾਉਂਟੀ ਵਿੱਚ ਮਾਈ ਮਾਹੀਉ ਦੇ ਨੇੜੇ ਬਚੇ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਚਿੱਕੜ ਅਤੇ ਮਲਬੇ ਵਿੱਚੋਂ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ। ਕਾਉਂਟੀ ਦੇ ਗਵਰਨਰ ਸੂਜ਼ਨ ਕੀਹਿਕਾ ਨੇ ਚਿਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ।