ਟੋਕੀਓ: ਜਪਾਨ ਨੇ ਦੇਸ਼ ਦਾ ਅਗਲਾ ਲੜਾਕੂ ਜਹਾਜ਼ ਜੋ ਰਡਾਰ ਤੇ ਹੋਰਨਾਂ ਤਕਨੀਕਾਂ ਦੀ ਮਾਰ ਤੋਂ ਬਚ ਸਕੇ, ਨੂੰ ਵਿਕਸਤ ਕਰਨ ਲਈ ‘ਮਿਸ਼ੂਬਿਸ਼ੀ ਹੈਵੀ ਇੰਡਸਟਰੀਜ਼’ ਦੀ ਚੋਣ ਕੀਤੀ ਹੈ। ਰੱਖਿਆ ਮੰਤਰਾਲੇ ਮੁਤਾਬਕ ਇਸ ਨੂੰ 2030 ਵਿਚ ਲਾਂਚ ਕਰਨ ਦੀ ਯੋਜਨਾ ਹੈ। ‘ਮਿਸ਼ੂਬਿਸ਼ੀ’ ਮੁੱਖ ਠੇਕੇਦਾਰ ਹੋਵੇਗਾ। ਅਗਲੀ ਪੀੜ੍ਹੀ ਦੇ ਇਨ੍ਹਾਂ ਜਹਾਜ਼ਾਂ ਨੂੰ ‘ਐਫ-ਐਕਸ’ ਦਾ ਨਾਂ ਦਿੱਤਾ ਗਿਆ ਹੈ। ਜਪਾਨ ਦੇ ਬਹੁਤੇ ਜੰਗੀ ਜਹਾਜ਼ ਮਿਆਦ ਪੁਗਾ ਚੁੱਕੇ ਹਨ ਤੇ ਮੁਲਕ ਨੂੰ ਚੀਨ ਅਤੇ ਉੱਤਰੀ ਕੋਰੀਆ ਤੋਂ ਚੁਣੌਤੀ ਮਿਲ ਰਹੀ ਹੈ। -ਏਪੀ