ਦਿ ਹੇਗ: ਕੌਮਾਂਤਰੀ ਅਪਰਾਧਿਕ ਅਦਾਲਤ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੇ ਮੁੱਖ ਵਕੀਲ ਨੇ ਕਿਹਾ ਕਿ ਟਿੰਬਕਟੂ ’ਤੇ ਕਬਜ਼ਾ ਕਰਨ ਵਾਲੇ ਇਸਲਾਮਿਕ ਕੱਟੜਵਾਦੀ ਅਲ ਹਸਨ ਊਰਫ਼ ਅਬਦੁਲ ਅਜ਼ੀਜ਼ ਉਰਫ਼ ਮੁਹੰਮਦ ਨੇ ਕਦੇ ‘ਰੇਗਿਸਤਾਨ ਦੇ ਮੋਤੀ’ ਵਜੋਂ ਮਕਬੂਲ ਇਸ ਸ਼ਹਿਰ ਨੂੰ ਡਰਾਉਣੇ ਸੁਪਨੇ ’ਚ ਤਬਦੀਲ ਕਰ ਛੱਡਿਆ ਹੈ। ਵਕੀਲ ਫਤਾਓ ਬੈੱਨਸਾਉਦਾ ਨੇ ਟਰਾਇਲ ਦੌਰਾਨ ਆਪਣੀ ਸ਼ੁਰੂਆਤੀ ਬਿਆਨ ਵਿੱਚ ਕਿਹਾ ਕਿ ਅਲਕਾਇਦਾ ਨਾਲ ਜੁੜੇ ਬਾਗ਼ੀਆਂ ਵੱਲੋਂ ਸਾਲ 2012 ਵਿੱਚ ਇਤਿਹਾਸਕ ਮਾਲੀਅਨ ਮਾਰੂਥਲ ਸ਼ਹਿਰ ਵਿੱਚ ਤਬਾਹੀ ਮਚਾਉਣ ਮਗਰੋਂ ਇਸ ਕੱਟੜਵਾਦੀ ਆਗੂ ਨੇ ਜ਼ਾਲਮ ਇਸਲਾਮਿਕ ਪ੍ਰਬੰਧ ਖੜ੍ਹਾ ਕੀਤਾ ਸੀ। -ਏਪੀ