ਕੋਲੰਬੋ: ਸ੍ਰੀਲੰਕਾਈ ਜਲ ਸੈਨਾ ਨੇ 22 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਮੱਛੀਆਂ ਫੜਨ ਵਾਲੇ ਦੋ ਟਰਾਲਰ ਜ਼ਬਤ ਕੀਤੇ ਹਨ। ਸਰਕਾਰੀ ਬਿਆਨ ਅਨੁਸਾਰ ਇਨ੍ਹਾਂ ਭਾਰਤੀ ਮਛੇਰਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਦੇ ਪਾਣੀਆਂ ’ਚ ਦਾਖ਼ਲ ਹੋ ਕੇ ਮੱਛੀਆਂ ਫੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ 23 ਫਰਵਰੀ ਨੂੰ ਇਕ ਗਸ਼ਤ ਦੌਰਾਨ ਉੱਤਰੀ ਪਾਣੀਆਂ ’ਚ ਕੀਤੀਆਂ ਗਈਆਂ। -ਪੀਟੀਆਈ