ਪੇਈਚਿੰਗ, 16 ਦਸੰਬਰ
ਉੱਤਰੀ ਚੀਨ ਦੀ ਇਕ ਗੈਰਕਾਨੂੰਨੀ ਕੋਲਾ ਖਾਣ ਵਿਚ ਹੜ੍ਹ ਦਾ ਪਾਣੀ ਭਰਨ ਕਾਰਨ 21 ਜਣੇ ਫਸ ਗਏ ਹਨ। ਰਾਹਤ ਕਰਮੀ ਉਨ੍ਹਾਂ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਨ। ਘਟਨਾ ਬੁੱਧਵਾਰ ਰਾਤ ਸ਼ਿਆਓਈ ਸ਼ਹਿਰ ਵਿਚ ਵਾਪਰੀ ਜੋ ਕਿ ਸ਼ਾਨਸ਼ੀ ਸੂਬੇ ਵਿਚ ਸਥਿਤ ਹੈ। ਪੇਈਚਿੰਗ ਦੇ ਦੱਖਣ-ਪੱਛਮ ਵਿਚ ਇਹ ਕੋਲਾ ਉਤਪਾਦਨ ਦਾ ਬਹੁਤ ਵੱਡਾ ਇਲਾਕਾ ਹੈ। ਖਾਣ ਵਿਚੋਂ ਪਾਣੀ ਕੱਢਿਆ ਜਾ ਰਿਹਾ ਹੈ। ਪੁਲੀਸ ਨੇ ਇਸ ਮਾਮਲੇ ਵਿਚ ਛੇ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ। ਚੀਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਗੈਰਕਾਨੂੰਨੀ ਮਾਈਨਿੰਗ ਖਿਲਾਫ਼ ਕਾਰਵਾਈ ਕੀਤੀ ਹੈ ਪਰ ਇਸ ਸਾਲ ਕੋਲੇ ਦੀ ਕਮੀ ਤੇ ਕੀਮਤਾਂ ’ਚ ਵਾਧੇ ਕਾਰਨ ਗੈਰਕਾਨੂੰਨੀ ਖਣਨ ਮੁੜ ਵਧ ਗਿਆ ਹੈ। -ਏਪੀ