ਫੀਨਿਕਸ, 30 ਅਗਸਤ
ਫੀਨਿਕਸ ਵਿੱਚ ਐਤਵਾਰ ਰਾਤ ਨੂੰ ਸੈਮੀ-ਆਟੋਮੈਟਿਕ ਰਾਈਫਲ ਨਾਲ ਲੈਸ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਵਿਅਕਤੀ ਹਲਾਕ ਤੇ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਹਮਲਾਵਰ ਨੇ ਹਾਲਾਂਕਿ ਮਗਰੋਂ ਖੁ਼ਦ ਨੂੰ ਵੀ ਗੋਲੀ ਮਾਰ ਲਈ। ਫੀਨਿਕਸ ਪੁਲੀਸ ਨੇ ਹਮਲਾਵਰ ਦੀ ਪਛਾਣ 24 ਸਾਲਾ ਇਸਾਇਆ ਸਟੀਵਨ ਵਿਲੀਅਮਜ਼ ਵਜੋਂ ਦੱਸੀ ਹੈ। ਉਂਜ ਅਜੇ ਤੱਕ ਇਹ ਸਪੱਸ਼ਟ ਨਹੀਂ ਕਿ ਹਮਲਾਵਰ ਕਿੱਥੇ ਰਹਿੰਦਾ ਸੀ ਜਾਂ ਫਿਰ ਉਸ ਦਾ ਕੋਈ ਅਪਰਾਧਿਕ ਰਿਕਾਰਡ ਹੈ। ਪੁਲੀਸ ਨੇ ਕਿਹਾ ਕਿ ਹਥਿਆਰਬੰਦ ਵਿਲੀਅਮਜ਼ ਨੇ ਸਿਰ ’ਤੇ ਬੈਲਿਸਟਿਕ ਹੈਲਮਟ ਤੇ ਮੂੰਹ ’ਤੇ ਗੈਸ ਮਾਸਕ ਪਾਇਆ ਹੋਇਆ ਸੀ। ਉਸ ਨੇ ਅੱਗੇ ਤੇ ਪਿੱਛੇ ਬੈਲਿਸਟਿਕ ਜੈਕੇਟ ਪਾਈ ਹੋਈ ਸੀ। ਇਹ ਘਟਨਾ ਐਤਵਾਰ ਰਾਤ ਨੂੰ ਸਾਢੇ ਅੱਠ ਵਜੇ ਦੇ ਕਰੀਬ ਉੱਤਰੀ-ਕੇਂਦਰੀ ਹਿੱਸੇ ਵਿੱਚ ਵਾਪਰੀ। -ਏਪੀ