ਪੱਤਰ ਪ੍ਰੇਰਕ
ਸਮਾਣਾ, 27 ਜੂਨ
ਸਿਟੀ ਪੁਲੀਸ ਨੇ ਨਾਕੇ ਦੌਰਾਨ ਪੈਦਲ ਆ ਰਹੀ ਔਰਤ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਲਈ ਤਲਾਸ਼ੀ ਦੌਰਾਨ ਉਸ ਨੂੰ 20 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਊਸ਼ਾ ਰਾਣੀ ਵਾਸੀ ਪਿੰਡ ਮੁਰਾਦਪੁਰਾ ਵਜੋਂ ਹੋਈ। ਜਾਣਕਾਰੀ ਦਿੰਦਿਆ ਸਿਟੀ ਪੁਲੀਸ ਦੀ ਸਬ ਇਸਪੈਕਟਰ ਅਜੀਤ ਕੌਰ ਨੇ ਦੱਸਿਆ ਕਿ ਮੁਖਬਰੀ ਮਿਲਣ ‘ਤੇ ਉਨ੍ਹਾਂ ਪੁਲੀਸ ਪਾਰਟੀ ਸਣੇ ਟੀ- ਪੁਆਇੰਟ ਪਿੰਡ ਕੁਤਬਨਪੁਰ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਇਸ ਦੌਰਾਨ ਪਿੰਡ ਮੁਰਾਦਪੁਰਾ ਵੱਲੋਂ ਪੈਦਲ ਆ ਰਹੀ ਔਰਤ ਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਗਿਆ। ਇਸ ਮਗਰੋਂ ਉਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਔਰਤ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।