ਪੱਤਰ ਪ੍ਰੇਰਕ
ਜ਼ੀਰਾ, 28 ਜੂਨ
ਥਾਣਾ ਸਦਰ ਜ਼ੀਰਾ ਪੁਲੀਸ ਵੱਲੋਂ 240 ਗ੍ਰਾਮ ਹੈਰੋਇਨ ਸਮੇਤ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ।ਸਬ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲੀਸ ਪਾਰਟੀ ਬਾਹੱਦ ਰਕਬਾ ਪਿੰਡ ਵਕੀਲਾਂ ਵਾਲਾ (ਜ਼ੀਰਾ) ਵਿੱਚ ਗਸ਼ਤ ਕਰ ਰਹੇ ਸਨ ਤਾਂ ਸਾਹਮਣੇ ਤੋਂ ਔਰਤ ਆਉਂਦੀ ਦਿਖਾਈ ਦਿੱਤੀ। ਜੋ ਪੁਲੀਸ ਮੁਲਾਜ਼ਮਾਂ ਨੂੰ ਵੇਖ ਕੇ ਫ਼ਰਾਰ ਹੋਣ ਲੱਗੀ। ਪੁਲੀਸ ਨੇ ਸ਼ੱਕ ਦੇ ਆਧਾਰ ‘ਤੇੇ ਔਰਤ ਨੂੰ ਕਾਬੂ ਕੀਤਾ। ਇਸ ਦੌਰਾਨ ਮੌਕੇ ‘ਤੇ ਤਲਾਸ਼ੀ ਲੈਣ ‘ਤੇ ਉਸ ਕੋਲੋਂ 240 ਗ੍ਰਾਮ ਅਫੀਮ ਬਰਾਮਦ ਹੋਈ। ਉਸ ਦੀ ਪਛਾਣ ਸੁਖਪਾਲ ਕੌਰ ਉਰਫ ਗੁਰਪ੍ਰੀਤ ਕੌਰ ਵਾਸੀ ਪਿੰਡ ਵਕੀਲਾਂ ਵਾਲਾ ਜ਼ੀਰਾ ਵਜੋਂ ਹੋਈ। ਪੁਲੀਸ ਅਨੁਸਾਰ ਗ਼ੈਰਸਮਾਜੀ ਅਨਸਰਾਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।