ਪੱਤਰ ਪ੍ਰੇਰਕ
ਭਵਾਨੀਗੜ੍ਹ, 24 ਜੂਨ
ਖੇਤਾਂ ਵਿੱਚ ਨਹਿਰੀ ਪਾਣੀ ਛੱਡਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਕਿਸਾਨਾਂ ਨੇ ਖੁਸ਼ੀ ਵਿੱਚ ਇੱਕ-ਦੂਜੇ ਦਾ ਲੱਡੂ ਨਾਲ ਮੂੰਹ ਮਿੱਠਾ ਕਰਵਾਇਆ ਤੇ ਵਧਾਈਆਂ ਦਿੱਤੀਆਂ। ਅੱਜ ਇੱਥੇ ਭਵਾਨੀਗੜ੍ਹ ਰਜਵਾਹੇ ਦੀ ਟੇਲ ‘ਤੇ ਇਕੱਤਰ ਹੋਏ ‘ਆਪ’ ਆਗੂ ਗੁਰਪ੍ਰੀਤ ਸਿੰਘ ਆਲੋਅਰਖ, ਭੁਪਿੰਦਰ ਸਿੰਘ ਕਾਕੜਾ, ਜਗਤਾਰ ਸਿੰਘ ਬਲਿਆਲ, ਸ਼ਮਸ਼ੇਰ ਸਿੰਘ, ਕਿਸਾਨ ਹਰਵਿੰਦਰ ਸਿੰਘ, ਗੁਰਮੇਲ ਸਿੰਘ, ਚਰਨੀ ਬਾਬਾ, ਮਨਜੀਤ ਸਿੰਘ ਅਤੇ ਸਤਨਾਮ ਸਿੰਘ ਬਲਿਆਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਬੰਦ ਪਏ ਰਜਵਾਹਿਆਂ ਵਿੱਚ ਪਾਣੀ ਛੱਡਣ ਦਾ ਇਤਿਹਾਸਕ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ, ਉਥੇ ਹੀ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੋਵੇਗੀ।