ਪੱਤਰ ਪ੍ਰੇਰਕ
ਲਹਿਰਾਗਾਗਾ, 25 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇੜਲੇ ਪਿੰਡ ਚੋਟੀਆਂ ਦੇ ਗੁਰੂਘਰ ਵਿਖੇ ਦਸ ਰੋਜ਼ਾ ਦਸਤਾਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਤਕਰੀਬਨ 60 ਬੱਚੇ ਬੱਚਿਆਂ ਨੇ ਭਾਗ ਲਿਆ, ਜਿਸ ਵਿਚ ਲੱਖਾ ਸਿੰਘ ਦਾਤੇਵਾਸ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਦਿੱਤੀ। ਬਤੌਰ ਦਸਤਾਰ ਸਿਖਲਾਈ ਕੋਚ ਨਿਰਮਲ ਸਿੰਘ ਨੇ ਦਸਤਾਰ ਦੀ ਸਿਖਲਾਈ ਦਿੱਤੀ। ਕੈਂਪ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਸਨਮਾਨਿਆ ਗਿਆ। ਇਸ ਮੌਕੇ ਭਾਈ ਤਰਸੇਮ ਸਿੰਘ ਖੇਤਲਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ। ਇਸ ਮੌਕੇ ਪ੍ਰਧਾਨ ਗੁਰੂਘਰ ਗੁਰਸੇਵਕ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ, ਗੁਰੂਘਰ ਦੇ ਗ੍ਰੰਥੀ ਬਾਬਾ ਕਿਸ਼ਨ ਸਿੰਘ, ਛੱਜੂ ਸਿੰਘ ਆਦਿ ਹਾਜ਼ਰ ਸਨ।