ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਜੂਨ
ਸ਼ਹਿਰ ‘ਚ ਹਲਕਾ ਵਿਧਾਇਕ ਦੀ ਰਿਹਾਇਸ਼ ਨੇੜੇ ਬੀਤੀ ਰਾਤ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਇੱਕ ਬਜ਼ੁਰਗ ‘ਤੇ ਹਮਲਾ ਕਰ ਕੇ ਉਸ ਦੀ ਸਕੂਟੀ ਅਤੇ ਕਰੀਬ 15-20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜ਼ਖ਼ਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਿਟੀ ਪੁਲੀਸ ਨੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਸੋਹੀਆਂ ਰੋਡ ‘ਤੇ ਸਥਿਤ ਨਿਊ ਫਰੈਂਡਜ਼ ਕਲੋਨੀ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਦੇ ਨਜ਼ਦੀਕ ਸ਼ੁੱਕਰਵਾਰ ਰਾਤ ਇੱਕ ਬਜ਼ੁਰਗ ਆਪਣੇ ਘਰ ਪਰਤ ਰਿਹਾ ਸੀ। ਬਜ਼ੁਰਗ ਰਾਮ ਸਿੰਘ ਜਿਵੇਂ ਹੀ ਆਪਣੇ ਘਰ ਨਜ਼ਦੀਕ ਪੁੱਜਿਆ ਤਾਂ ਪਿੱਛੇ ਆ ਰਹੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਨੂੰ ਘੇਰ ਲਿਆ ਅਤੇ ਉਸ ਉਪਰ ਡੰਡਿਆਂ ਨਾਲ ਹਮਲਾ ਕਰ ਦਿੱਤਾ।