ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੂੰ ਗਲੀ ਨੰਬਰ-1 ਢੋਲੇਵਾਲ ਚੌਕ ਵਾਸੀ ਰਣਜੀਤ ਕੌਰ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਹਰਦੀਪ ਸਿੰਘ ਸਮੇਤ ਆਪਣੀ ਪਤਨੀ ਜਸਲੀਨ ਕੌਰ ਵਾਸੀ ਪਾਲਮ ਇੰਨਕਲੇਵ ਆਪਣੇ ਮਕਾਨ ਨੂੰ ਤਾਲਾ ਲਗਾ ਕੇ ਆਸਟਰੇਲੀਆ ਗਿਆ ਹੋਇਆ ਹੈ। ਉਹ ਆਪਣੇ ਮਕਾਨ ਦੀ ਚਾਬੀ ਮਾਲੀ ਨੂੰ ਦੇ ਕੇ ਗਏ ਸਨ ਕਿ ਮਕਾਨ ਦੀਆਂ ਲਾਈਟਾਂ ਸ਼ਾਮ ਨੂੰ ਜਗਾ ਦਿਆ ਕਰੋ ਤੇ ਸਵੇਰੇ ਬੰਦ ਕਰ ਦਿਆ ਕਰੋ। ਜਦੋਂ ਸਵੇਰੇ ਮਾਲੀ ਘਰ ਦੀਆਂ ਲਾਈਟਾਂ ਬੰਦ ਕਰਨ ਆਇਆ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਪੜਤਾਲ ਦੌਰਾਨ ਪਤਾ ਲੱਗਿਆ ਕਿ ਲੌਕਰ ਵਿੱਚ ਪਿਆ ਸੋਨਾ, ਨਗਦੀ ਅਤੇ ਡਾਲਰ ਗਾਇਬ ਸਨ। ਜਿਸ ਨੂੰ ਕੋਈ ਨਾਮਲੂਮ ਵਿਅਕਤੀ ਰਾਤ ਸਮੇਂ ਚੋਰੀ ਕਰ ਕੇ ਲੈ ਗਿਆ ਹੈ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ