ਪੱਤਰ ਪ੍ਰੇਰਕ
ਫਗਵਾੜਾ, 29 ਜੂਨ
ਇੱਕ ਲੜਕੀ ਦਾ ਮੋਬਾਈਲ ਖੋਹ ਕੇ ਭੱਜਣ ਦੇ ਸਬੰਧ ‘ਚ ਸਿਟੀ ਪੁਲੀਸ ਨੇ ਇੱਕ ਮਹਿਲਾ ਖਿਲਾਫ਼ ਧਾਰਾ 379-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼ਰਨਪ੍ਰੀਤ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਮਾਧੋਪੁਰ ਹਾਲ ਵਾਸੀ ਈਸ਼ਰਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ 28 ਜੂਨ ਨੂੰ ਜਦੋਂ ਉਹ ਸੜਕ ‘ਤੇ ਜਾ ਰਹੀ ਸੀ ਤਾਂ ਇਕ ਮਹਿਲਾ ਉਸ ਦਾ ਆਈ ਫੋਨ ਖੋਹ ਕੇ ਭੱਜ ਗਈ ਜਿਸ ‘ਤੇ ਉਸ ਨੇ ਕਾਫ਼ੀ ਰੌਲਾ ਪਾਇਆ। ਇਸ ਬੰਧ ‘ਚ ਪੁਲੀਸ ਨੇ ਤਨਵੀ ਪਤਨੀ ਸੁਖਦੀਪ ਸਿੰਘ ਵਾਸੀ ਪਿੰਡ ਮਾਧੋਪੁਰ ਨੂੰ ਕਾਬੂ ਕਰਕੇ ਮੋਬਾਈਲ ਬਰਾਮਦ ਕਰ ਲਿਆ ਹੈ।