ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜੂਨ
ਥਾਣਾ ਮੇਹਰਬਾਨ ਦੀ ਪੁਲੀਸ ਨੇ ਭੇਤਭਰੀ ਹਾਲਤ ਵਿੱਚ ਗੁੰਮ ਹੋਏ ਦੋ ਭਰਾਵਾਂ ਨੂੰ ਸਹੀ ਸਲਾਮਤ ਲੱਭ ਕੇ ਪਰਿਵਾਰ ਹਵਾਲੇ ਕੀਤੇ ਹਨ। ਇਸ ਸਬੰਧੀ ਹੌਲਦਾਰ ਤਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਨੇੜੇ ਕੇਸ਼ਵ ਸਕੂਲ਼ ਹਰਕ੍ਰਿਸ਼ਨ ਵਿਹਾਰ ਵਾਸੀ ਪਵਨ ਕੁਮਾਰ ਪੰਡਿਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਵੱਡਾ ਲੜਕਾ ਆਊਸ਼ ਪੰਡਿਤ (10) ਅਤੇ ਦੂਸਰਾ ਲੜਕਾ ਦੁਰਗੇਸ਼ ਪੰਡਿਤ (8) ਘਰੋਂ ਬਿਨਾਂ ਦੱਸੇ ਕਿਧਰੇ ਚਲੇ ਗਏ ਹਨ। ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੇ। ਉਸਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਉਸਦੇ ਲੜਕਿਆਂ ਨੂੰ ਕਿਸੇ ਨਾਮਾਲੂਮ ਵਿਅਕਤੀ ਨੇ ਆਪਣੇ ਨਿੱਜੀ ਸੁਆਰਥ ਲਈ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਉਸ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਦੋਨੋਂ ਬੱਚਿਆ ਨੂੰ ਪਿੰਡ ਬਾਜੜਾ ਤੋ ਦਰੁਸਤ ਹਾਲਤ ਵਿੱਚ ਬਰਾਮਦ ਕਰ ਕੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਹੈ।