ਲੁਧਿਆਣਾ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ, ਲੁਧਿਆਣਾ ਵਿੱਚ ਬੇਸਬਾਲ, ਸਾਫਟਬਾਲ ਅਤੇ ਜੂਡੋ ਦੇ ਖਿਡਾਰੀਆਂ ਦਾ ਸਮਰ ਕੈਂਪ ਸਮਾਪਤ ਹੋ ਗਿਆ। ਇਸ ਵਿੱਚ ਸਾਰੀਆਂ ਖਿਡਾਰਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੁੱਲ 80 ਵਿਦਿਆਰਥੀਆਂ ਵਿੱਚੋਂ 6ਵੀਂ ਤੋਂ 8ਵੀਂ ਜਮਾਤ ਦੇ 30 ਵਿਦਿਆਰਥੀ, 9ਵੀਂ ਤੋਂ 10ਵੀਂ ਦੇ 25 ਵਿਦਿਆਰਥੀ ਅਤੇ 11ਵੀਂ ਤੋਂ 12ਵੀਂ ਜਮਾਤ ਦੇ 25 ਵਿਦਿਆਰਥੀਆਂ ਸ਼ਾਮਲ ਹੋਏ। ਇਸ ਕੈਂਪ ਦੌਰਾਨ ਸਰੀਰਕ ਤੰਦਰੁਸਤੀ ਦੀਆਂ ਕਸਰਤਾਂ ਅਤੇ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਮਾਗਮ ਸਮੇਤ ਹੋਰ ਖੇਡ ਗਤੀਵਿਧੀਆਂ ਕਰਵਾਈਆਂ ਗਈਆ। ਇਸ ਮੌਕੇ ਨੀਰੂ, ਲੈਕਚਰਾਰ ਸਰੀਰਕ ਸਿੱਖਿਆ (ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ, ਗਿੱਲ) ਹਾਜ਼ਰ ਸਨ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ। -ਖੇਤਰੀ ਪ੍ਰਤੀਨਿਧ