ਪੱਤਰ ਪ੍ਰੇਰਕ
ਭੀਖੀ, 4 ਨਵੰਬਰ
ਸਥਾਨਕ ਕਸਬੇ ਦੇ ਧਲੇਵਾਂ ਰੋਡ ‘ਤੇ ਇੱਕ ਗਰੀਬ ਕਿਸਾਨ ਸਰਾਜ ਖਾਨ ਪੁੱਤਰ ਭੋਲਾ ਖਾਨ ਵਾਸੀ ਧਲੇਵਾਂ ਵੱਲੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਟਰਾਲੀ ਵਿੱਚ ਲੋਡ ਕਰਕੇ ਉਸ ਨੂੰ ਸਟੋਰ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਟਰਾਲੀ ਨੂੰ ਅਚਾਨਕ ਅੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਜਿਸ ਨਾਲ ਟਰਾਲੀ ਸਮੇਤ ਸਾਰਾ ਕੁੱਝ ਸੜ ਕੇ ਰਾਖ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਉਕਤ ਅੱਗ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਜਾ ਰਹੀ ਹੈ। ਥਾਣਾ ਭੀਖੀ ਮੁਖੀ ਪ੍ਰਿਤਪਾਲ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।