ਪੱਤਰ ਪ੍ਰੇਰਕ
ਜਗਰਾਉਂ, 29 ਜੂਨ
ਬੀਤੀ 18 ਜੂਨ ਨੂੰ ਸ਼ਹਿਰ ਦੇ ਇੱਕ ਪਰਿਵਾਰ ਵੱਲੋਂ ਲੜਕੀ ਦੇ ਵਿਆਹ ਲਈ ਰੱਖੇ ਗਹਿਣੇ ਅਤੇ ਨਕਦੀ ਘਰ’ਚ ਦਾਖਲ ਹੋ ਦੋ ਲੁਟੇਰਿਆਂ ਵੱਲੋਂ ‘ਬੱਚੇ ਦੀ ਧੌਣ ‘ਤੇ ਚਾਕੂ ਰੱਖ ਗਹਿਣੇ ਨਕਦੀ ਲੁੱਟਣ’ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਕੇਸ ‘ਚ ਤੇ ਰੁਖਸਾਨਾ ਦੀ ਸ਼ਨਾਖਤ ‘ਤੇ ਇਮਰਾਨ ਨਾਮ ਵਿਅਕਤੀ ਨੂੰ ਹਿਰਾਸਤ ‘ਚ ਵੀ ਲੈ ਲਿਆ ਸੀ। ਤਫਤੀਸ਼ੀ ਅਫਸਰ ਡੀਐੱਸਪੀ ਦੀਪਕਰਨ ਸਿੰਘ ਤੂਰ, ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਲੁੱਟ ਦੀ ਘਟਨਾ ਤੋਂ ਪਰਦਾ ਚੁੱਕਦੇ ਹੋਏ ਇਸ ਘਟਨਾ ਦੀ ਕਹਾਣੀ ਘੜਨ ਵਾਲੇ ਸ਼ਿਕਾਇਤ ਕਰਤਾ ਪਰਿਵਾਰ ਤੋਂ ਸਾਰਾ ਮਾਲ ਬਰਾਮਦ ਕਰ ਲਿਆ ਹੈ। ਡੀ.ਐਸ.ਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਘਰ ਦੇ ਮਾਲਕ ਤਾਜੂਦੀਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ।
ਉਨ੍ਹਾਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਤਾਜੂਦੀਨ ਦੀ ਲੜਕੀ ਰੁਖਸਾਨਾ ਨੇ ਲੁਟੇਰਿਆ ਦੀ ਗਿਣਤੀ ਦੋ ਦੱਸੀ ਸੀ ਜਦ ਕਿ ਕੈਮਰਿਆਂ ‘ਚ ਇੱਕ ਹੀ ਨਜ਼ਰ ਆ ਰਿਹਾ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਤਾਜੂਦੀਨ ਦੀ ਇਮਰਾਨ ਨਾਲ ਪੁਰਾਣੀ ਰੰਜਿਸ਼ ਸੀ, ਰੁਖਸਾਨਾ ਨੇ ਉਸ ਨੂੰ ਫਸਾਉਣ ਅਤੇ ਬਦਲਾ ਲੈਣ ਦੀ ਨੀਅਤ ਨਾਲ ਇਹ ਕਹਾਣੀ ਘੜੀ। ਡੀ.ਐਸ.ਪੀ ਸਤਵਿੰਦਰ ਸਿੰਘ ਵਿਰਕ ਨੇ ਆਖਿਆ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।