ਸ਼ਹਿਣਾ: ਥਾਣਾ ਸ਼ਹਿਣਾ ਦੇ ਪਿੰਡ ਮੌੜ ਨਾਭਾ ਦੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਰਾਜਵਿੰਦਰ ਸਿੰਘ ਉਰਫ਼ ਰਾਜੂ (45) ਪੁੱਤਰ ਜੱਗਰ ਦੀ ਖੇਤਾਂ ‘ਚੋਂ ਲਾਸ਼ ਮਿਲੀ ਹੈ। ਰਾਜਵਿੰਦਰ ਸਿੰਘ ਦਿਮਾਗੀ ਪ੍ਰੇਸ਼ਾਨ ਹੋਣ ਕਾਰਨ ਘਰੋਂ ਲਾਪਤਾ ਸੀ। ਅੱਜ ਇੱਕ ਕਿਸਾਨ ਵੱਲੋਂ ਸ਼ਮਸ਼ਾਨਘਾਟ ਨੇੜੇ ਖੇਤਾਂ ‘ਚੋਂ ਕਣਕ ਦੀ ਫਸਲ ਵੱਢੀ ਜਾ ਰਹੀ ਸੀ ਤਾਂ ਉਸ ਸਮੇਂ ਖੇਤਾਂ ‘ਚੋਂ ਲਾਸ਼ ਮਿਲੀ। ਰਾਜਵਿੰਦਰ ਸਿੰਘ ਦੇ ਲਾਪਤਾ ਹੋਣ ਬਾਰੇ ਥਾਣਾ ਸ਼ਹਿਣਾ ਪੁਲੀਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਸੀ। -ਪੱਤਰ ਪ੍ਰੇਰਕ