ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਉੱਤਰੀ ਦਿੱਲੀ ਦੇ ਸੁਤੰਤਰ ਨਗਰ ਵਿੱਚ ਬੁੱਧਵਾਰ ਸਵੇਰੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇੱਕ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਤੇ ਫਿਰ ਫਾਹਾ ਲਗਾ ਲਿਆ। ਪੁਲੀਸ ਅਨੁਸਾਰ ਘਟਨਾ ਸਬੰਧੀ ਪੁਲੀਸ ਕੰਟਰੋਲ ਰੂਮ ਨੂੰ ਸਵੇਰੇ 8 ਵਜੇ ਦੇ ਕਰੀਬ ਨਰੇਲਾ ਪੁਲੀਸ ਸਟੇਸ਼ਨ ‘ਤੇ ਫ਼ੋਨ ਆਇਆ, ਜਿਸ ਤੋਂ ਬਾਅਦ ਪੁਲੀਸ ਦੀ ਟੀਮ ਮੌਕੇ ‘ਤੇ ਪਹੁੰਚੀ। ਇਹ ਜੋੜਾ ਸੁਤੰਤਰ ਨਗਰ ਸਥਿਤ ਆਪਣੇ ਘਰ ਅੰਦਰ ਮ੍ਰਿਤਕ ਪਾਇਆ ਗਿਆ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੁੱਧਵਾਰ ਤੜਕੇ ਪਤੀ-ਪਤਨੀ ਵਿੱਚ ਕਾਫੀ ਤਕਰਾਰ ਹੋਈ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਜੋੜੇ ਦੇ ਦੋ ਬੱਚੇ ਹਨ।