ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਜੂਨ
ਨੇੜਲੇ ਪਿੰਡ ਗੁੜੇ ਦੀ ਮਹਿਲਾ ਸਰਪੰਚ ਬਲਵਿੰਦਰ ਕੌਰ ਨੇ ਅੱਜ ਪਿੰਡ ਵਾਸੀਆਂ ਦਾ ਆਮ ਇਜਲਾਸ ਕਰਵਾਇਆ ਗਿਆ ਜਿਸ ‘ਚ ਵਿਕਾਸ ਕਾਰਜਾਂ ਦੇ ਕਈ ਮਤੇ ਪਾਸ ਕੀਤੇ ਗਏ। ਸੈਕਟਰੀ ਪਰਮਜੀਤ ਸਿੰਘ ਮੋਹੀ ਅਤੇ ਮਨਰੇਗਾ ਦੇ ਸੈਕਟਰੀ ਜਸਵੀਰ ਸਿੰਘ ਨੇ ਪੰਚਾਂ, ਪਿੰਡ ਵਾਸੀਆਂ ਨਾਲ ਰਾਇ ਮਸ਼ਵਰਾ ਕਰ ਕੇ ਪਿੰਡ ‘ਚ ਪਈਪਾਂ ਰਾਹੀਂ ਪਾਣੀ ਦਾ ਮਸਲਾ ਹੱਲ ਕਰਨ ਦਾ ਮਤਾ ਪਾਸ ਕੀਤਾ। ਉਪਰੰਤ ਧਰਮਸ਼ਾਲਾ ਦੇ ਨਵੀਨੀਕਰਨ ਦਾ ਮਤਾ ਪਾਸ ਕੀਤਾ ਗਿਆ। ਪਿੰਡ ਵਾਸੀਆਂ ਦੀ ਹਾਜ਼ਰੀ ‘ਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਮਨਰੇਗਾ ਸਕੀਮ ਰਾਹੀਂ ਇਕ ਵਿਸ਼ਾਲ ਪਾਰਕ ਬਣਾਈ ਜਾਵੇਗੀ। ਇਸ ਮੌਕੇ ਨੌਜਵਾਨ ਆਗੂ ਹਰਨੇਕ ਸਿੰਘ ਗੁੜੇ, ਪੰਚ ਸੁਖਦੇਵ ਸਿੰਘ ਮੱਲ੍ਹੀ, ਪੰਚ ਰੁਪਿੰਦਰ ਕੌਰ, ਹਰਨੇਕ ਸਿੰਘ ਗੁੜੇ, ਪੰਚ ਸੁਖਦੇਵ ਸਿੰਘ ਮੱਲ੍ਹੀ ਤੇ ਪੰਚ ਰੁਪਿੰਦਰ ਕੌਰ ਹਾਜ਼ਰ ਸਨ।