ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 24 ਜੂਨ
ਪਾਵਰਕੌਮ ਵੱਲੋਂ ਜੇਈਜ਼ ਦੀਆਂ ਮੰਗਾਂ ਨਾ ਮੰਨਣ ‘ਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਵੱਲੋਂ ਸੂਬਾ ਮੁੱਖ ਸਲਾਹਕਾਰ ਹਰਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਮੰਡਲ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਸਾਹਿਬਦੀਪ ਸਿੰਘ ਕਪੂਰ ਅਤੇ ਸਕੱਤਰ ਹਰਦੀਪ ਸਿੰਘ ਵੱਲੋਂ ਸ੍ਰੀ ਹਰਵਿੰਦਰ ਸਿੰਘ ਧੀਮਾਨ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮਾਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ। ਉਕਤ ਆਗੂਆਂ ਨੇ ਪਾਵਰਕੌਮ ਵੱਲੋਂ ਜੂਨੀਅਰ ਇੰਜਨੀਅਰ ਦੀਆਂ ਜਾਇਜ਼ ਮੰਗਾਂ ਨਾ ਮੰਨਣ ‘ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ 26 ਜੂਨ ਨੂੰ ਮੁੱਖ ਇੰਜਨੀਅਰ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਇੰਜਨੀਅਰ ਪਰਮਿੰਦਰ ਸਿੰਘ ਜੇ.ਈ, ਨਿਰਮਲ ਸਿੰਘ ਸੋਹੀ, ਨਰਦੇਵ ਸਿੰਘ ਏ.ਏ.ਈ., ਇੰਜਨੀਅਰ ਵਿਪੁਲ ਜੇ.ਈ ਅਤੇ ਇੰਜੀਨੀਅਰ ਜਗਜੀਤ ਸਿੰਘ ਜੇ.ਈ. ਹਾਜ਼ਰ ਸਨ।